Friday, May 10, 2013

ਮੁਰਦੇ ਤੇ ਮਰਘਟ ਦੀ ਗਲਬਾਤ





ਇਕ ਮੁਰਦਾ ਮਰਘਟ ਪੁੱਜਾ l

ਮਰਘਟ ਪੁਛਦੈ l

ਹੋਰ ਬਈ ਸੱਜਣਾ ਕਿਵੇਂ ਆਈਯਾਏਂ l

ਮੁਰਦਾ - ਮਰ ਗਿਆ ਸੀ ਯਾਰ l

ਮਰਘਟ - ਬੜਾ ਮਾੜਾ ਹੋਇਆ, ਬੜਾ ਅਫਸੋਸ ਏ l

ਮੁਰਦਾ- ਮਾੜਾ ਕਇਯੋੰ ਹੋਯਾ , ਮਾੜਾ ਤਾਂ ਦੁਨਿਯਾਂ ਨਾਲ ਹੋਯਿਆ l

ਮਰਘਟ - ਉਹ ਕਿਵੇਂ l

ਮੁਰਦਾ- ਰੱਬ ਨੇ ਤਾਂ ਦੁਖਾਂ ਤਕਲੀਫਾਂ ਦੀ ਝੜੀ ਲਾ ਰਖੀ ਹੈ ਉਹਦੇ ਵਿੱਚੋਂ ਮੈਨੂ ਵੀ ਦੁਖ ਕਸ਼ਟ ਤਕਲੀਫਾਂ ਝ੍ਲਨਿਯਾਂ ਪੈਂਦਿਯਾਂ ਸਨ l ਹੁਣ ਮੇਰੇ ਹਿੱਸੇ ਦਿਯਾਂ ਵੀ ਜਿਯੋੰਦੇ ਜਾਗਦੇ ਲੋਕਾਂ ਨੂ ਝ੍ਲਨਿਯਾਂ ਪੈ ਰਹਿਯਾੰ ਹਨ, ਮਾੜਾ ਤਾਂ ਦੁਨਿਯਾਂ ਨਾਲ ਹੀ ਹੋਯਿਯਾ ਨਾਂ l

ਹਾਂ ਬਸ ਇਕ ਵਾਰ ਊਂਦਰ ਆਉਣ ਲਗਿਯਾੰ ਮਾੜਾ ਜਿਹਾ ਜੀ ਔਖਾ ਜਰੂਰ ਹੋਇਯਾ ਸੀ, ਸੋਚ ਕੇ ਦਰ ਰਿਹਾ ਸਾਂ ਜਦ ਮੈਨੂ ਲਾਂਬੂ ਲਾਉਣ ਗੇ ਆਗ ਦਾ ਸੇਕ ਬਰਦਾਸ਼ਤ ਨਹੀਂ ਹੋਣਾ ਚਮੜੀ ਬਲ ਜਾਊਗੀ ...ਪਰ ਕੁਝ ਵੀ ਨਹੀਂ ਹੋਯਿਯਾ ਸੋੰ ਰਬ ਦੀ ਪਤਾ ਈ ਨਹੀਂ ਲਗਿਯਾ l

ਫੇਰ ਆਥਣ ਵੇਲੇ ਜੀ ਘਬਰਾਯਾ, ਬਈ ਰਾਤ ਹੋਣ ਵਾਲੀ ਏ, ਭੁਖ ਲੱਗੂ ਤਾਂ ਖਾਵਾਂ ਗੇ ਕੀ.... ਪਰ ਕਮਾਲ ਏ ਭੁਖ ਦਾ ਨਾਮੋ ਨਿਸ਼ਾਨ ਈ ਨਹੀਂ l

ਰਾਤ ਹੋਈ ਇਕ ਵਾਰ ਫੇਰ ਮਨ ਵਿਚ ਵਹਮ ਜਿਹਾ ਆਯਿਯਾ ਅੱਡੀ ਰਾਤੀਂ ਠਾਰੀ ਲੱਗੂ ਔਢਾਂਗੇ ਕੀ ਪਰ ਕਮਾਲ ਏ ਯਾਰ ਪਾਲਾ-ਸ਼ਾਲਾ ਨੇੜੇ ਹੀ ਨਹੀਂ ਆਯਿਯਾ l

ਐਥੇ ਤਾਂ ਮੌਜਾਂ-ਈ-ਮੌਜਾਂ ਨੇ ਨਾ ਭੁੱਖ ਨਾ ਪਿਯਾਸ, ਨਾ ਫਿਕਰ ਨਾ ਫਾੱਕਾ l
ਇੰਜ ਲਗਦੈ ਜਿਵੇਂ ਸੁਰਗਾਂ ਚ ਆ ਗਿਆ ਵਾਂ l ਸਚ੍ਹ ਹੀ ਏ l ਇਸੇ ਲਈ ਮੇਰੇ ਮਰਨ ਤੋਂ ਬਾਅਦ ਲੋਕੀ ਗਲਾਂ ਜਹਿਯਾੰ ਕਰਦੇ ਸੀ ਕਿ ਸੁਰਗ ਸਿਧਾਰ ਗਿਆ

No comments:

Post a Comment