Tuesday, May 14, 2013

ਅੱਜ ਨਾ ਤਾਂ ਕੋਈ ਇਸਦਾ ਮੁੱਲ ਲਗਾ ਸਕਿਯਾ ਏ ਤੇ ਨਾ ਹੀ ਕਦੀ ਕੋਈ ਲਗਾ ਪਾਵੇਗਾ ਅਤੇ ਨਾਂ ਹੀ ਕੋਈ ਚੁਕਾ ਪਾਵੇਗਾ


ਕਦਮ ਰੁਕ ਗਏ ਜਦ ਪੁੱਜਾ ਮੈਂ ਬਜ਼ਾਰ 
ਰਿਸ਼ਤੇ ਵਿਕ ਰਹੇ ਸੀ , ਹੋ ਰਿਹਾ ਸੀ ਖੁੱਲਾ ਵਪਾਰ 
ਮੈਂ ਪੁਛਿਯਾ, ਕੀ ਭਾ ਹੈ ਰਿਸ਼ਤਿਯਾੰ ਦਾ 
ਦੁਕਾਨਦਾਰ ਨੇ ਪੁਛਿਯਾ - ਕੇਹੜਾ ਚਾਹੀਦੈ -
ਬੇਟਾ ਯਾ ਬਾਪ
ਬਹਨ ਕਿ ਭਰਾ 
ਇਨ੍ਸਾਨਿਯਤ ਚਾਹੀਦੀ ਏ ..... ਨਾਲ ਸਕੀਮ ਵੀ ਏ 
ਪਿਆਰ ਮੁਫਤ 

ਹੋਰ ਨਹੀਂ ਤਾਂ ਦੋਸਤੀ ਹੀ ਖਰੀਦ ਲਵੋ ....
ਇਹਦੇ ਨਾਲ ਵਿਸ਼ਵਾਸ ਤੇ 50 % ਛੂਟ ਏ     

ਬੋਲੋ ਤਾਂ ਸਹੀ .......
ਕੀ ਵਿਖਾਵਾਂ, ਪਸੰਦ ਤਾਂ  ਕਰੋ 
ਤੁਹਾਨੂੰ ਕੋਈ ਗਲਤ ਰੇਟ ਥੋੜਾ ਲਾਵ੍ਵਾਂਗੇ 
ਜੇ ਇਕਟਠੇ 2 - 4 ਖਰੀਦੋਗੇ ਤਾਂ 10 % ਵਿਸ਼ੇਹ ਰਿਯਾਯਤ ਵੀ ਕਰਾਂਗੇ 
ਓ ਤੁਸੀਂ ਭਾ ਦੀ ਚਿੰਤਾ ਛਡੋ ਜੀ ਫਟਾਫਟ ਦੱਸੋ  ਕੀ ਪੈਕ ਕਰਾਂ 

ਮੈਂ ਅਜੇ  ਡੋਰ-ਭੋਰਾ ਹੋਇਯ੍ਯਾ  ਸੋਚੀ  ਹੀ ਜਾਂਦਾ ਸੀ 
ਕਿ ਦੁਕਾਨਦਾਰ ਬੋਲਿਯਾ -
ਬਾਬੂ ਜੀ ਚੁਪ-ਚਾਪ ਕਯੋਂ ਖੜੇ ਹੋ. ਮੁੰਹ ਤਾਂ ਖੋਲੋ 
ਇਥੇ ਹਰ ਚੀਜ਼ ਵਿਕਾਊ ਹੈ
ਬੋਹਨੀ ਦਾ ਵੇਲਾ ਏ ਮੈਂ ਪਹਲਾ ਗਾਹਕ ਕਦੇ ਖਾਲੀ ਨਹੀਂ ਜਾਨ ਦਿੱਤਾ 
ਰਬ ਦੀ ਸੋਂਹ ਰੇਟ ਬਿਲਕੁਲ ਜਾਇਜ਼ ਲਾਵਾਂਗਾ 
ਪੂਰੇ ਬਾਜ਼ਾਰ ਦੀ ਗਰੰਟੀ ਏ 

ਮੈਂ ਹੈਰਾਨ  ਹੋ ਕੇ ਪੁਛ ਬੈਠਾ 

"ਮਾਂ ਦਾ ਕੀ ਮੁੱਲ ਏ"

ਦੁਕਾਨਦਾਰ ਦਿਯਾਂ ਅਖਾਂ ਚੋਂ ਅਥਰੂ ਵਹਿਣ ਲੱਗੇ ਅਤੇ ਬੋਲਿਯਾ 

ਸੰਸਾਰ ਇਕੋ ਇਸ ਰਿਸਤੇ ਤੇ ਤਾਂ ਟਿਕਿਯਾ ਹੋਯਿਆ ਏ ਬਾਬੂ ਜੀ,
ਮਾਫ਼ ਕਰਨਾ ਇਹ ਰਿਸ਼ਤਾ ਵਿਕਾਊ ਨਹੀਂ ਹੈ 
ਅੱਜ  ਨਾ ਤਾਂ ਕੋਈ ਇਸਦਾ ਮੁੱਲ  ਲਗਾ ਸਕਿਯਾ ਏ  
ਤੇ ਨਾ ਹੀ ਕਦੀ ਕੋਈ ਲਗਾ ਪਾਵੇਗਾ 
ਅਤੇ ਨਾਂ ਹੀ ਕੋਈ ਚੁਕਾ ਪਾਵੇਗਾ 
ਜਿਸ  ਦਿਨ ਇਹ ਰਿਸ਼ਤਾ ਵੀ ਵਿਕ ਗਿਆ 
ਉਸ ਦਿਨ ਇਹ ਦੁਨਿਯਾ ਹੀ ਉੱਜੜ ਜਾਊਗੀ 

No comments:

Post a Comment