Saturday, May 4, 2013

ਦੱਸ ਵੇ ਡਾਕਟਰਾ ਕੀ ਕਰੀਏ

ਦੱਸ ਵੇ ਡਾਕਟਰਾ ਕੀ ਕਰੀਏ 

ਰਾਤੀਂ ਨੀਂਦ ਨਾ ਆਵੇ 
ਦਿਨੇ ਉਨੀਂਦਾ ਜਿਹਾ ਰੈਹਂਦਾ ਵਾਂ 

ਦਿਲ ਕੰਬਦਾ ਰੇਹਂਦਾ ਹਰ ਵੇਲੇ
ਉਂਜ ਨਿਘਾ ਹਮੇਸ਼ਾ ਰੈਹਂਦਾ ਵਾਂ

ਕੁਝ ਵੀ ਖਾਂ ਨੂ ਜੀ ਨਹੀਂ ਕਰਦਾ 
ਇਜ ਹਰ ਵੇਲੇ ਭੁਖਾ ਰੈਹਂਦਾ ਵਾਂ 

ਮਨ ਸ਼ਾਂਤ ਹੈ ਸ਼ਾਂਤ ਹੀ ਰੈਹਂਦਾ ਹੈ ਹਰਦਮ 
ਫਿਰ ਵੀ ਨਾ ਜਾਨੇ ਕਯੋਂ........... 
ਅੱਗ ਬਾਬੂਲਾ ਰਹਿੰਦਾ ਵਾਂ

ਸਬ ਕੁਝ ਹੈ ਮੇਰੇ ਕੋਲ 
ਨਾ ਜਾਨੇ ਕੀਹਨੂ ਉਡੀਕਦਾ ਰਹਿਣਾ ਵਾਂ 

ਕਿਸੇ ਚੀਜ਼ ਦੀ ਘਾਟ ਨਹੀਂ 
ਫੇਰ ਵੀ ਤਰਸਦਾ ਰਹਿੰਦਾ ਵਾਂ 


ਦੱਸ ਵੇ ਡਾਕਟਰਾ ਕੀ ਕਰੀਏ 

ਰਾਤੀਂ ਨੀਂਦ ਨਾ ਆਵੇ 
ਦਿਨੇ ਉਨੀਂਦਾ ਜਿਹਾ ਰੈਹਂਦਾ ਵਾਂ

No comments:

Post a Comment